ਤੁਸੀਂ ਇਕੱਲੇ ਨਹੀਂ ਹੋ
ਇਹ ਮਰੀਜ਼ ਗਾਈਡ-ਪੁਸਤਿਕਾ ਤੁਹਾਡੇ ਹੀ ਵਰਗੇ ਲੋਕਾਂ ਵੱਲੋਂ ਬਣਾਈ ਗਈ ਸੀ – ਯਾਨੀ ਪਿਸ਼ਾਬ ਮਾਰਗ ਦੇ ਉੱਪਰਲੇ ਭਾਗ ਦੇ ਕੈਂਸਰ (upper tract urothelial carcinoma) ਵਾਲੇ ਮਰੀਜ਼ਾਂ ਅਤੇ ਉਹਨਾਂ ਦੇ ਦੇਖਭਾਲ-ਕਰਤਾਵਾਂ ਦੁਆਰਾ। ਇਹ ਤੁਹਾਨੂੰ ਸਹਾਇਤਾ, ਉਤਸ਼ਾਹ ਅਤੇ ਇਸ ਬਾਰੇ ਨੁਕਤਿਆਂ ਦੀ ਪੇਸ਼ਕਸ਼ ਕਰਨ ਲਈ ਡਿਜ਼ਾਈਨ ਕੀਤੀ ਗਈ ਹੈ ਕਿ ਤੁਹਾਡੇ ਬਿਮਾਰੀ ਵਾਸਤੇ ਪ੍ਰਕਿਰਿਆਵਾਂ ਅਤੇ ਇਲਾਜਾਂ ਨਾਲ ਕਿਵੇਂ ਨਜਿੱਠਣਾ ਹੈ। ਇਹ ਤੁਹਾਨੂੰ ਤੁਹਾਡੀ ਬਿਮਾਰੀ ਅਤੇ ਇਹ ਸਮਝਣ ਵਿੱਚ ਮਦਦ ਕਰ ਸਕਦੀ ਹੈ ਕਿ ਕਿਸ ਚੀਜ਼ ਦੀ ਉਮੀਦ ਕਰਨੀ ਹੈ, ਤੁਹਾਨੂੰ ਕਿਹੜੇ ਇਲਾਜਾਂ ਦੀ ਪੇਸ਼ਕਸ਼ ਕੀਤੀ ਜਾ ਸਕਦੀ ਹੈ ਅਤੇ ਤੁਹਾਡੀ ਬਿਮਾਰੀ ਅਤੇ ਅਣਚਾਹੇ-ਅਸਰਾਂ ਦਾ ਪ੍ਰਬੰਧਨ ਕਿਵੇਂ ਕਰਨਾ ਹੈ।