ਤੁਸੀਂ ਇਕੱਲੇ ਨਹੀਂ ਹੋ
ਇਹ ਮਰੀਜ਼ ਗਾਈਡ-ਪੁਸਤਿਕਾ ਤੁਹਾਡੇ ਹੀ ਵਰਗੇ ਲੋਕਾਂ ਵੱਲੋਂ ਬਣਾਈ ਗਈ ਸੀ – ਯਾਨੀ ਬਲੈਡਰ ਦੇ ਕੈਂਸਰ ਦੇ ਮਰੀਜ਼ਾਂ ਅਤੇ ਉਹਨਾਂ ਦੇ ਦੇਖਭਾਲ-ਕਰਤਾਵਾਂ ਦੁਆਰਾ। ਇਹ ਤੁਹਾਨੂੰ ਸਹਾਇਤਾ, ਉਤਸ਼ਾਹ ਅਤੇ ਇਸ ਬਾਰੇ ਨੁਕਤਿਆਂ ਦੀ ਪੇਸ਼ਕਸ਼ ਕਰਨ ਲਈ ਡਿਜ਼ਾਈਨ ਕੀਤੀ ਗਈ ਹੈ ਕਿ ਤੁਹਾਡੇ ਬਲੈਡਰ ਦੇ ਕੈਂਸਰ ਵਾਸਤੇ ਪ੍ਰਕਿਰਿਆਵਾਂ ਅਤੇ ਇਲਾਜਾਂ ਨਾਲ ਕਿਵੇਂ ਨਜਿੱਠਣਾ ਹੈ। ਇਹ ਤੁਹਾਨੂੰ ਤੁਹਾਡੀ ਬਿਮਾਰੀ ਅਤੇ ਇਹ ਸਮਝਣ ਵਿੱਚ ਮਦਦ ਕਰ ਸਕਦਾ ਹੈ ਕਿ ਕਿਸ ਚੀਜ਼ ਦੀ ਉਮੀਦ ਕਰਨੀ ਹੈ, ਤੁਹਾਨੂੰ ਕਿਹੜੇ ਇਲਾਜਾਂ ਦੀ ਪੇਸ਼ਕਸ਼ ਕੀਤੀ ਜਾ ਸਕਦੀ ਹੈ ਅਤੇ ਆਉਣ ਵਾਲੇ ਸਾਲਾਂ ਵਿੱਚ ਤੁਹਾਡੀ ਬਿਮਾਰੀ ਦਾ ਪ੍ਰਬੰਧਨ ਕਿਵੇਂ ਕਰਨਾ ਹੈ।